ਸੰਘੀ ਮਹਾਂਮਾਰੀ ਬੇਰੁਜ਼ਗਾਰੀ ਫ਼ਾਇਦੇ ਖਤਮ ਹੋ ਰਹੇ ਹਨ

ਤੁਹਾਡਾ ਦਾਅਵਾ ਪ੍ਰਭਾਵਿਤ ਹੋ ਸਕਦਾ ਹੈ

ਭਾਵੇਂ ਤੁਹਾਨੂੰ ਨੌਕਰੀ ਮਿਲ ਗਈ ਹੈ ਜਾਂ ਤੁਸੀਂ ਬੇਰੁਜ਼ਗਾਰੀ ਫ਼ਾਇਦੀਆਂ ਦਾ ਦਾਅਵਾ ਕਰਨਾ ਬੰਦ ਕਰ ਦਿੱਤਾ ਹੈ, ਕਿਰਪਾ ਕਰਕੇ ਇਸ ਮਹੱਤਵਪੂਰਨ ਸੁਨੇਹੇ ਨੂੰ ਪੜ੍ਹੋ।

CARES (Coronavirus Aid, Relief, and Economic Security, ਕੋਰੋਨਾਵਾਇਰਸ ਸਹਾਇਤਾ, ਰਾਹਤ ਅਤੇ ਆਰਥਿਕ ਸੁਰੱਖਿਆ) ਐਕਟ ਅਤੇ ਹੋਰ ਸੰਘੀ ਪ੍ਰੋਗਰਾਮਾਂ, ਜਿਨ੍ਹਾਂ ਨੇ ਬੇਰੁਜ਼ਗਾਰੀ ਫ਼ਾਇਦੀਆਂ ਦਾ ਵਿਸਤਾਰ ਕੀਤਾ ਸੀ ਅਤੇ ਉਹਨਾਂ ਦੀ ਮਿਆਦ ਵਧਾਈ ਸੀ, ਦੀ ਸਮਾਂ-ਮਿਆਦ ਖਤਮ ਹੋ ਰਹੀ ਹੈ। 4 ਸਤੰਬਰ ਨੂੰ ਖਤਮ ਹੋਣ ਵਾਲਾ ਹਫ਼ਤਾ ਇਹਨਾਂ ਪ੍ਰੋਗਰਾਮਾਂ ਤੋਂ ਫ਼ਾਇਦੀਆਂ ਦਾ ਆਖਰੀ ਭੁਗਤਾਨ ਯੋਗ ਹਫ਼ਤਾ ਹੈ:

 • PUA (Pandemic Unemployment Assistance, ਮਹਾਂਮਾਰੀ ਬੇਰੁਜ਼ਗਾਰੀ ਸਹਾਇਤਾ) – ਸਵੈ-ਰੁਜ਼ਗਾਰ ਵਿੱਚ ਲੱਗੇ ਲੋਕਾਂ, ਫ੍ਰੀਲਾਂਸਰਾਂ, ਸੁਤੰਤਰ ਠੇਕੇਦਾਰਾਂ ਅਤੇ ਉਹਨਾਂ ਹੋਰ ਲੋਕਾਂ ਲਈ ਜੋ ਨਿਯਮਿਤ ਬੇਰੁਜ਼ਗਾਰੀ ਫ਼ਾਇਦੀਆਂ ਦੇ ਯੋਗ ਨਹੀਂ ਹਨ।
 • PEUC (Pandemic Emergency Unemployment Compensation, ਮਹਾਂਮਾਰੀ ਐਮਰਜੈਂਸੀ ਬੇਰੁਜ਼ਗਾਰੀ ਮੁਆਵਜ਼ਾ) - ਤੁਹਾਡੇ ਨਿਯਮਿਤ ਬੇਰੁਜ਼ਗਾਰੀ ਫ਼ਾਇਦੀਆਂ ਦੇ ਖਤਮ ਹੋਣ ਤੋਂ ਬਾਅਦ ਫ਼ਾਇਦੀਆਂ ਦੀ ਮਿਆਦ ਵਧਾਉਂਦਾ ਹੈ।
 • FPUC (Federal Pandemic Unemployment Compensation, ਸੰਘੀ ਮਹਾਂਮਾਰੀ ਬੇਰੁਜ਼ਗਾਰੀ ਮੁਆਵਜ਼ਾ)– ਸਾਰੇ ਯੋਗ ਦਾਅਵੇਦਾਰਾਂ ਲਈ ਪ੍ਰਤੀ ਹਫ਼ਤਾ ਵਾਧੂ $300.

 

ਹੁਣ ਕੀ ਕਰਨਾ ਹੈ

 • ਆਪਣੇ ਹਫਤਾਵਾਰੀ ਦਾਅਵੇ ਦਾਇਰ ਕਰਦੇ ਰਹੋ
  4 ਸਤੰਬਰ ਤੱਕ, ਉਹਨਾਂ ਹਫ਼ਤਿਆਂ ਲਈ ਦਾਅਵੇ ਦਾਇਰ ਕਰਦੇ ਰਹੋ ਜਿਨ੍ਹਾਂ ਲਈ ਤੁਸੀਂ ਫ਼ਾਇਦੇ ਪ੍ਰਾਪਤ ਕਰਨਾ ਚਾਹੁੰਦੇ ਹੋ।
 • ਸਾਡੇ ਵੱਲੋਂ ਭਵਿੱਖ ਦੇ ਸੁਨੇਹਿਆਂ ਦਾ ਧਿਆਨ ਰੱਖੋ
  ਤੁਹਾਨੂੰ ਆਪਣੇ eServices ਖਾਤੇ ਜਾਂ ਡਾਕ ਦੁਆਰਾ ਸਾਡੇ ਤੋਂ ਸੁਨੇਹੇ ਪ੍ਰਾਪਤ ਹੋ ਸਕਦੇ ਹਨ। ਜਾਣਕਾਰੀ ਲਈ ਸਾਡੀ ਕਿਸੇ ਵੀ ਬੇਨਤੀ ਦਾ ਜਵਾਬ ਦਿਓ। ਭਾਵੇਂ ਤੁਸੀਂ ਦਾਅਵਾ ਕਰਨਾ ਬੰਦ ਕਰ ਦਿੱਤਾ ਹੈ ਜਾਂ ਤੁਹਾਨੂੰ ਨੌਕਰੀ ਮਿਲ ਗਈ ਹੈ, ਫਿਰ ਵੀ ਸਾਨੂੰ ਤੁਹਾਡੇ ਨਾਲ ਸੰਪਰਕ ਕਰਨ ਦੀ ਲੋੜ ਹੋ ਸਕਦੀ ਹੈ।
 • ਆਪਣੀ ਨੌਕਰੀ ਦੀ ਭਾਲ ਵਿੱਚ ਸਹਾਇਤਾ ਪ੍ਰਾਪਤ ਕਰੋ
  WorkSource (ਵਰਕਸੋਰਸ) ਤੁਹਾਡੀ ਅਗਲੀ ਨੌਕਰੀ ਜਾਂ ਕਰੀਅਰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਸ਼ੁਰੂਆਤ ਕਰਨ ਲਈcom 'ਤੇ ਜਾਓ। Resources ਦੇ ਹੇਠਾਂ, WorkSource locator ਦੀ ਵਰਤੋਂ ਕਰਦੇ ਹੋਏ ਆਪਣੇ ਨੇੜੇ ਕੋਈ ਦਫ਼ਤਰ ਲੱਭੋ ਅਤੇ ਦੇਖੋ ਕਿ ਵਰਚੁਅਲ ਤੌਰ 'ਤੇ ਅਤੇ ਵਿਅਕਤੀਗਤ ਰੂਪ ਵਿੱਚ ਕਿਹੜੀਆਂ ਸੇਵਾਵਾਂ ਉਪਲਬਧ ਹਨ।

ਜੇ ਤੁਹਾਨੂੰ 4 ਸਤੰਬਰ ਤੋਂ ਬਾਅਦ ਵੀ ਫ਼ਾਇਦੀਆਂ ਦੀ ਲੋੜ ਹੈ, ਤਾਂ ਤੁਸੀਂ ਇਹ ਕਰ ਸਕੋਗੇ:

 • ਜੇ ਤੁਹਾਡੇ ਕੋਲ ਸਰਗਰਮ ਬੇਰੁਜ਼ਗਾਰੀ ਦਾਅਵਾ ਹੈ ਤਾਂ ਹਫਤਾਵਾਰੀ ਦਾਅਵੇ ਦਾਇਰ ਕਰਨਾ ਜਾਰੀ ਰੱਖੋ
  ਸ਼ਾਇਦ ਤੁਹਾਡੇ ਕੋਲ ਨਿਯਮਿਤ ਬੇਰੁਜ਼ਗਾਰੀ ਦੇ ਦਾਅਵੇ 'ਤੇ ਹਫ਼ਤੇ ਉਪਲਬਧ ਹੋ ਸਕਦੇ ਹਨ।
 • ਜੇ ਤੁਸੀਂ eServices ਦੀ ਵਰਤੋਂ ਕਰਦੇ ਹੋ, ਅਤੇ ਜੇ ਤੁਸੀਂ ਅਜਿਹਾ ਲਿੰਕ ਵੇਖਦੇ ਹੋ ਜੋ ਕਹਿੰਦਾ ਹੈ You have a weekly claim to file (ਤੁਹਾਡੇ ਕੋਲ ਦਾਇਰ ਕਰਨ ਲਈ ਹਫਤਾਵਾਰੀ ਦਾਅਵਾ ਹੈ), ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਕੋਲ ਹਫ਼ਤੇ ਉਪਲਬਧ ਹਨ।
 • ਜੇ ਤੁਸੀਂ ਹਫਤਾਵਾਰੀ ਦਾਅਵੇ ਫ਼ੋਨ ਦੁਆਰਾ ਦਾਇਰ ਕਰਦੇ ਹੋ, ਤਾਂ ਤੁਸੀਂ ਹਫਤਾਵਾਰੀ ਦਾਅਵਾ ਦਾਇਰ ਕਰਨ ਦਾ ਇੱਕ ਵਿਕਲਪ ਸੁਣੋਗੇ।

ਯਾਦ ਰੱਖੋ: ਜੇ ਤੁਹਾਡੇ ਕੋਲ ਨਿਯਮਿਤ ਬੇਰੁਜ਼ਗਾਰੀ ਦਾਅਵੇ 'ਤੇ ਬਾਕੀ ਬਚੇ ਹਫ਼ਤੇ ਉਪਲਬਧ ਹਨ ਅਤੇ ਤੁਸੀਂ ਉਨ੍ਹਾਂ ਹਫ਼ਤਿਆਂ ਦੇ ਯੋਗ ਹੋ, ਤਾਂ ਤੁਹਾਨੂੰ ਤੁਹਾਡੀ ਨਿਯਮਿਤ ਹਫਤਾਵਾਰੀ ਫ਼ਾਇਦੇ ਦੀ ਰਕਮ ਦਾ ਭੁਗਤਾਨ ਕੀਤਾ ਜਾਵੇਗਾ। ਇਸ ਰਕਮ ਵਿੱਚ FPUC ਤੋਂ ਪ੍ਰਤੀ ਹਫ਼ਤਾ ਵਾਧੂ $300 ਸ਼ਾਮਲ ਨਹੀਂ ਹੋਣਗੇ।

 • ਨਵੇਂ ਦਾਅਵੇ ਲਈ ਅਰਜ਼ੀ ਦਿਓ
  ਨਵੇਂ ਦਾਅਵੇ ਲਈ ਅਰਜ਼ੀ ਦੇਣ ਦਾ ਸਭ ਤੋਂ ਸੌਖਾ ਤਰੀਕਾ ਹੈ ਆਪਣੇ eServices ਖਾਤੇ ਦੀ ਵਰਤੋਂ ਕਰਦੇ ਹੋਏ ਇਹ ਕਰਨਾ। Alerts ਦੇ ਹੇਠਾਂ ਫ਼ਾਇਦੀਆਂ ਲਈ ਅਪਲਾਈ ਕਰੋ (Apply for benefits) ਚੁਣੋ।

ਜੇ ਤੁਸੀਂ ਇੱਕ eServices ਖਾਤਾ ਬਣਾਉਣਾ ਚਾਹੁੰਦੇ ਹੋ, ਤਾਂ esd.wa.gov/unemployment 'ਤੇ ਜਾਓ ਅਤੇ ਹੁਣੇ ਅਪਲਾਈ ਕਰੋ (Apply Online Now) ਚੁਣੋ।


ਜੇ ਤੁਸੀਂ eServices 'ਤੇ ਨਵੇਂ ਦਾਅਵੇ ਲਈ ਅਰਜ਼ੀ ਨਹੀਂ ਦੇ ਸਕਦੇ ਹੋ, ਤਾਂ ਬੇਰੁਜ਼ਗਾਰੀ ਦਾਅਵਾ ਕੇਂਦਰ (Unemployment Claims Center) ਨੂੰ 800-318-6022 'ਤੇ ਕਾੱਲ ਕਰੋ। ਮੁਫ਼ਤ ਭਾਸ਼ਾ ਸਹਾਇਤਾ ਉਪਲਬਧ ਹੈ। 711 'ਤੇ ਅੱਗੇ ਪ੍ਰਸਾਰਿਤ ਕਰੋ।

 • ਕਿਸੇ ਦਾਅਵੇ ਨੂੰ ਮੁੜ ਸ਼ੁਰੂ ਕਰੋ
  ਜੇ ਤੁਸੀਂ ਪੰਜ ਹਫ਼ਤਿਆਂ ਤੋਂ ਘੱਟ ਸਮੇਂ ਲਈ ਦਾਅਵਾ ਦਾਇਰ ਕਰਨ ਤੋਂ ਖੁੰਝ ਗਏ ਹੋ, ਤਾਂ ਤੁਹਾਨੂੰ ਆਪਣੇ ਦਾਅਵੇ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਨਹੀਂ ਹੈ। ਖੁੰਝੇ ਹੋਏ ਆਖਰੀ ਹਫ਼ਤੇ ਤੋਂ ਹਫਤਾਵਾਰੀ ਦਾਅਵੇ ਦਾਖਲ ਕਰਨਾ ਜਾਰੀ ਰੱਖੋ। 

  ਜੇ ਤੁਸੀਂ ਪੰਜ ਜਾਂ ਵਧੇਰੇ ਹਫ਼ਤਿਆਂ ਲਈ ਦਾਅਵੇ ਦਾਇਰ ਕਰਨ ਤੋਂ ਖੁੰਝ ਗਏ ਹੋ, ਤਾਂ ਤੁਸੀਂ ਆਪਣੇ ਦਾਅਵੇ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ।ਇਹ ਕਰਨ ਦਾ ਸਭ ਤੋਂ ਸੌਖਾ ਤਰੀਕਾ ਔਨਲਾਈਨ ਹੈ।

 

ਸਾਡੀ ਵੈੱਬਸਾਈਟ esd.wa.gov/unemployment/restart-your-claim 'ਤੇ ਸਕ੍ਰੀਨਸ਼ਾਟਾਂ ਦੇ ਨਾਲ ਪੂਰੇ ਨਿਰਦੇਸ਼ ਦੇਖੋ।

ਤੁਸੀਂ ਆਪਣੇ ਦਾਅਵੇ ਨੂੰ ਫ਼ੋਨ ਰਾਹੀਂ ਵੀ ਮੁੜ ਚਾਲੂ ਕਰ ਸਕਦੇ ਹੋ। ਜਿਸ ਹਫ਼ਤੇ ਤੁਸੀਂ ਆਪਣਾ ਦਾਅਵਾ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹੋ, ਉਸ ਹਫ਼ਤੇ ਬੇਰੁਜ਼ਗਾਰੀ ਦਾਅਵਾ ਕੇਂਦਰ ਨੂੰ ਕਾਲ ਕਰੋ।

 

ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ
ਅਸੀਂ ਸਮਝਦੇ ਹਾਂ ਕਿ ਸੰਘੀ ਬੇਰੁਜ਼ਗਾਰੀ ਫ਼ਾਇਦੀਆਂ ਦਾ ਅੰਤ ਇੱਕ ਉਲਝਣ ਭਰਿਆ ਸਮਾਂ ਹੋ ਸਕਦਾ ਹੈ।  ਬਹੁਤ ਸਾਰੇ ਲੋਕ ਸਵਾਲਾਂ ਦੇ ਨਾਲ ਸਾਡੇ ਬੇਰੁਜ਼ਗਾਰੀ ਦਾਅਵਾ ਕੇਂਦਰ ਨੂੰ ਕਾੱਲ ਕਰ ਰਹੇ ਹੋਣਗੇ। ਫੋਨ ਰਾਹੀਂ ਸਾਡੇ ਏਜੰਟਾਂ ਤਕ ਪਹੁੰਚਣਾ ਬਹੁਤ ਮੁਸ਼ਕਲ ਹੋਵੇਗਾ।

ਪਹਿਲਾਂ ਇਹਨਾਂ ਸਰੋਤਾਂ ਨੂੰ ਅਜ਼ਮਾਓ:

 • esd.wa.gov/COVID-19 'ਤੇ ਅਪਡੇਟ ਕੀਤੀ ਜਾਣਕਾਰੀ ਲੱਭੋ (ਅੰਗਰੇਜ਼ੀ ਵਿੱਚ)।
 • ਫ਼ਾਇਦੀਆਂ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ esd.wa.gov/unemployment 'ਤੇ ਪੜ੍ਹੋ (ਅੰਗਰੇਜ਼ੀ ਵਿੱਚ)।

 

ਬੇਰੁਜ਼ਗਾਰੀ ਸਬੰਧੀ ਫਾਇਦੀਆਂ ਲਈ ਕਿਵੇਂ ਅਪਲਾਈ ਕਰੀਏ

ਬੇਰੁਜ਼ਗਾਰੀ ਸਬੰਧੀ ਫਾਇਦੇ ਕੀ ਹੁੰਦੇ ਹਨ?

ਜਦੋਂ ਤੁਹਾਡੀ ਆਪਣੀ ਕਿਸੇ ਗਲਤੀ ਦੇ ਬਿਨਾਂ ਤੁਹਾਡਾ ਕੰਮ ਛੁੱਟ ਜਾਂਦਾ ਹੈ ਤਾਂ ਬੇਰੁਜ਼ਗਾਰੀ ਸਬੰਧੀ ਫਾਇਦੇ ਤੁਹਾਨੂੰ ਅਸਥਾਈ ਆਮਦਨ ਪ੍ਰਦਾਨ ਕਰਦੇ ਹਨ। ਜਦੋਂ ਤੁਸੀਂ ਨਵੇਂ ਕੰਮ ਦੀ ਤਲਾਸ਼ ਕਰ ਰਹੇ ਹੁੰਦੇ ਹੋ ਤਾਂ ਇਹ ਪੈਸਾ ਤੁਹਾਡੀ ਖਤਮ ਹੋ ਗਈ ਕਮਾਈ ਦੇ ਘਾਟੇ ਨੂੰ ਕੁਝ ਹੱਦ ਤੱਕ ਪੂਰਾ ਕਰਦਾ ਹੈ ਅਤੇ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ। ਇਹ ਫਾਇਦੇ ਤੁਹਾਡੇ ਪਿਛਲੇ ਰੋਜ਼ਗਾਰਦਾਤਾ(ਵਾਂ) ਦੁਆਰਾ ਅਦਾ ਕੀਤੇ ਗਏ ਟੈਕਸ ਤੋਂ ਆਉਂਦੇ ਹਨ। ਇਹ ਫਾਇਦੇ ਤੁਹਾਡੀ ਵਿੱਤੀ ਜ਼ਰੂਰਤਾਂ ‘ਤੇ ਆਧਾਰਤ ਨਹੀਂ ਹੁੰਦੇ ਹਨ—ਬਲਕਿ ਇਸ ਲਈ ਦਿੱਤੇ ਜਾਂਦੇ ਹਨ ਕਿ ਹਾਲ ਵਿੱਚ ਹੀ ਤੁਹਾਡਾ ਕੰਮ ਛੁੱਟ ਗਿਆ ਹੈ।


ਔਨਲਾਈਨ ਅਪਲਾਈ ਕਰੋ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼)

ਅਪਲਾਈ ਕਰਨ ਦਾ ਸਭ ਤੋਂ ਵਧੀਆ ਅਤੇ ਤੇਜ਼ ਤਰੀਕਾ ਔਨਲਾਈਨ ਹੈ। ਔਨਲਾਈਨ ਐਪਲੀਕੇਸ਼ਨ ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਅਪਲਾਈ ਕਰੋ, ਪਤਾ ਕਰੋ ਕਿ ਕੀ ਤੁਸੀਂ ਇਸਦੇ ਯੋਗ ਹੋ ਜਾਂ ਨਹੀਂ ਅਤੇ ਇਹ ਵੀ ਜਾਣੋ ਕਿ ਅਪਲਾਈ ਕਰਨ ਲਈ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਹੈ:


ਹੁਣੇ ਔਨਲਾਈਨ ਅਪਲਾਈ ਕਰੋ

(ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼)


ਫ਼ੋਨ ਦੁਆਰਾ ਅਪਲਾਈ ਕਰੋ (ਦੁਭਾਸ਼ੀਏ ਉਪਲੱਬਧ ਹਨ)

ਤੁਸੀਂ ਫ਼ੋਨ ਦੁਆਰਾ ਅਪਲਾਈ ਕਰ ਸਕਦੇ ਹੋ। COVID-19 ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੁਆਰਾ ਆਪਣੇ ਦਾਅਵਿਆਂ ਬਾਰੇ ਕਾਲ ਕਰਨ ਕਰਕੇ ਇਸ ਵੇਲੇ ਕਾਲ ਦੇ ਉਡੀਕ ਸਮੇਂ ਬਹੁਤ ਲੰਮੇ ਹਨ। ਅਸੀਂ ਤੁਹਾਡੀ ਮਦਦ ਕਰਨ ਲਈ ਵਚਨਬੱਧ ਹਾਂ ਅਤੇ ਸਾਡੇ ਕੋਲ ਦੁਭਾਸ਼ੀਏ ਉਪਲੱਬਧ ਹਨ, ਇਸ ਲਈ ਜੇਕਰ ਤੁਹਾਨੂੰ ਫ਼ੋਨ ਦੁਆਰਾ ਅਪਲਾਈ ਕਰਨਾ ਪਵੇ ਤਾਂ ਇਹ ਸੁਝਾਅ ਸਹਾਇਤਾ ਕਰ ਸਕਦੇ ਹਨ।

ਸਵੇਰੇ ਛੇਤੀ ਜਾਂ ਸ਼ਾਮੀ ਦੇਰ ਵੇਲੇ ਕਾਲ ਕਰੋ
ਛੇਤੀ ਜਾਂ ਲੇਟ ਕਾਲ ਕਰਨ ਨਾਲ ਤੁਹਾਡੇ ਓਪਰੇਟਰ ਨਾਲ ਗੱਲ੍ਹ ਕਰਨ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। (ਦਾਅਵਿਆਂ ਲਈ ਕੇਂਦਰ ਦੇ ਕੰਮਕਾਜ ਦੇ ਘੰਟੇ ਅਤੇ ਜਾਣਕਾਰੀ)।

ਫ਼ੋਨ ਦਾ ਜਵਾਬ ਦਿਓ
ਇਹ ਅਸੀਂ ਹੋ ਸਕਦੇ ਹਾਂ! ਸਾਡਾ ਨਾਮ ਤੁਹਾਡੀ ਕਾਲਰ ਆਈਡੀ ‘ਤੇ ਦਿਖਾਈ ਨਹੀਂ ਦੇਵੇਗਾ। ਜੇਕਰ ਤੁਸੀਂ ਸਾਡੀ ਕਾਲ ਨਹੀਂ ਚੁੱਕਦੇ ਹੋ ਤਾਂ ਤੁਹਾਨੂੰ ਸਾਨੂੰ ਵਾਪਸ ਕਾਲ ਕਰਨੀ ਪਵੇਗੀ ਜਿਸ ਕਰਕੇ ਤੁਹਾਡੀ ਐਪਲੀਕੇਸ਼ਨ ਪ੍ਰਕਿਰਿਆ ਦਾ ਸਮਾਂ ਹੋਰ ਵੱਧ ਜਾਵੇਗਾ।

ਫ਼ੋਨ ਦੁਆਰਾ ਅਪਲਾਈ ਕਰਨ ਲਈ, 800-318-6022 ‘ਤੇ ਕਾਲ ਕਰੋ।